ਜਾਪਾਨ 'ਚ 21 ਭੂਚਾਲ ਨੇ ਮਚਾਈ ਤਬਾਹੀ
ਜਾਪਾਨ 'ਚ 21 ਭੂਚਾਲ ਨੇ ਮਚਾਈ ਤਬਾਹੀ, 34 ਹਜ਼ਾਰ ਘਰ ਡੁੱਬੇ ਹਨੇਰੇ 'ਚ, ਹੁਣ ਸੁਨਾਮੀ ਦਾ ਖ਼ਤਰਾ ਜਾਪਾਨ ਦੀ ਪਰਮਾਣੂ ਅਥਾਰਟੀ ਨੇ ਕਿਹਾ ਹੈ ਕਿ ਤੱਟਵਰਤੀ ਖੇਤਰਾਂ ਵਿੱਚ ਸਥਿਤ ਪਰਮਾਣੂ ਪਾਵਰ ਪਲਾਂਟਾਂ ਵਿੱਚ ਕਿਸੇ ਤਰ੍ਹਾਂ ਦੀ ਬੇਨਿਯਮੀ ਦੀ ਪੁਸ਼ਟੀ ਨਹੀਂ ਹੋਈ ਹੈ। ਇਨ੍ਹਾਂ ਵਿੱਚ ਫੂਕੁਈ ਪ੍ਰੀਫੈਕਚਰ ਵਿੱਚ ਕੰਸਾਈ ਇਲੈਕਟ੍ਰਿਕ ਪਾਵਰ ਦੇ ਓਹੀ ਅਤੇ ਤਾਕਾਹਾਮਾ ਨਿਊਕਲੀਅਰ ਪਾਵਰ ਪਲਾਂਟਾਂ ਵਿੱਚ ਪੰਜ ਸਰਗਰਮ ਰਿਐਕਟਰ ਵੀ ਸ਼ਾਮਲ ਹਨ। ਸੋਮਵਾਰ ਨੂੰ ਜਾਪਾਨ 'ਚ 90 ਮਿੰਟਾਂ 'ਚ ਰਿਕਟਰ ਪੈਮਾਨੇ 'ਤੇ 4.0 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ 21 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.6 ਮਾਪੀ ਗਈ। ਸਮੁੰਦਰ ਵਿੱਚ ਉੱਚੀਆਂ ਲਹਿਰਾਂ ਤੋਂ ਬਾਅਦ ਦੇਸ਼ ਦੇ ਉੱਤਰੀ-ਪੱਛਮੀ ਤੱਟੀ ਖੇਤਰ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਇਸ਼ੀਕਾਵਾ ਪ੍ਰੀਫੈਕਚਰ ਦੇ ਨੋਟੋ ਸ਼ਹਿਰ ਵਿੱਚ ਇੱਕ ਵੱਡੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਲਗਭਗ 5 ਮੀਟਰ ਉੱਚੀਆਂ ਲਹਿਰਾਂ ਦੀ ਸੰਭਾਵਨਾ ਹੈ। ਭੂਚਾਲ ਦੀਆਂ ਗਤੀਵਿਧੀਆਂ ਦੀ ਲੜੀ ਤੋਂ ਬਾਅਦ, 34,000 ਘਰਾਂ ਨੂੰ ਬਿਜਲੀ ਸਪਲਾਈ ਰੋਕ ਦਿੱਤੀ ਗਈ ਹੈ। ਮੱਧ ਜਾਪਾਨ ਦੇ ਕਈ ਮੁੱਖ ਮਾਰਗਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਭੂਚਾਲ ਕਾਰਨ ਸੜਕਾਂ ਵਿੱਚ ਵੱਡੀਆਂ ਤਰੇੜਾਂ ਆ ਗਈਆਂ...